ਜਦੋਂ ਤੁਸੀਂ ਇੱਕ ਇਸਾਈ ਬਣ ਗਏ ਹੋ, ਤਾਂ ਤੁਹਾਨੂੰ ਇੱਕ ਸਥਾਨਕ ਚਰਚ ਜਾਣਾ ਚਾਹੀਦਾ ਹੈ। ਜੇ ਉੱਥੇ ਕੋਈ ਚਰਚ ਨਹੀਂ ਹੈ, ਤੁਸੀਂ ਹੋਰ ਈਸਾਈ ਲੋਕਾਂ ਨੂੰ ਲੱਭਣ ਅਤੇ ਆਪ ਚਰਚ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।
ਆਮ ਤੌਰ ‘ਤੇ ਚਰਚ ਦੁਨੀਆਂ ਭਰ ਦੇ ਸਾਰੇ ਈਸਾਈਆਂ ਦਾ ਜੋੜ ਹੈ। ਸਥਾਨਕ ਸ਼ਬਦਾਂ ਵਿਚ, ਚਰਚ ਇਕ ਅਜਿਹਾ ਸਥਾਨ ਹੈ, ਜਿੱਥੇ ਈਸਾਈ ਪਰਮਾਤਮਾ ਨੂੰ ਮਿਲ ਸਕਦੇ ਹਨ ਅਤੇ ਉਸਤਤ ਕਰ ਸਕਦੇ ਹਨ।
ਜਦੋਂ ਤੁਸੀਂ ਚਰਚ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਇਲਾਕੇ ਵਿੱਚ ਉਪਲਬਧ ਕਈ ਚਰਚਾਂ ਵਿੱਚ ਜਾ ਸਕਦੇ ਹੋ। ਚਰਚਾਂ ਵਿਚਕਾਰ, ਕੁਝ ਅੰਤਰ ਹੋ ਸਕਦੇ ਹਨ, ਜਿਵੇਂ ਕਿ ਇਨਸਾਨਾਂ ਵਿੱਚ ਅੰਤਰ ਹੋ ਸਕਦੇ ਹਨ।
ਚਰਚ ਦੀ ਚੋਣ ਕਰਦੇ ਹੋਏ ਇਹ ਪਤਾ ਕਰਨਾ ਸਭ ਤੋਂ ਜ਼ਰੂਰੀ ਹੈ ਕਿ ਚਰਚ ਦੇ ਲੋਕ ਅਸਲ ਵਿਚ ਮੰਨਦੇ ਹਨ ਕਿ ਬਾਈਬਲ ਪਰਮਾਤਮਾ ਦਾ ਵਚਨ ਹੈ। ਜੇ ਚਰਚ ਦੇ ਲੋਕ ਤੁਹਾਨੂੰ ਦੱਸ ਰਹੇ ਹਨ ਕਿ ਬਾਈਬਲ ਪੂਰੀ ਤਰ੍ਹਾਂ ਪਰਮਾਤਮਾ ਦਾ ਵਚਨ ਨਹੀਂ ਹੈ, ਜਾਂ ਬਾਈਬਲ ਵਿਚ ਦੱਸੇ ਨਿਯਮ ਨਾਲੋਂ ਜ਼ਿਆਦਾ ਨਿਯਮ ਹਨ ਜਾਂ ਉਹ ਮੂਰਤੀਆਂ ਦੀ ਪੂਜਾ ਕਰਦੇ ਹਨ, ਤਾਂ ਤੁਹਾਡੇ ਲਈ ਬਿਹਤਰ ਹੈ ਕਿ ਕੋਈ ਹੋਰ ਚਰਚ ਖੋਜੋ।
ਚਰਚ ਜਾਣ ਵਾਲੇ ਲੋਕਾਂ ਦੇ ਵਿਹਾਰ ਦੁਆਰਾ ਵੀ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਇਹ ਚਰਚ ਅਸਲ ਜਗ੍ਹਾ ਹੈ ਜਿੱਥੇ ਪਰਮਾਤਮਾ ਕੇਂਦਰ ਵਿੱਚ ਹੈ। ਪਵਿੱਤਰ ਆਤਮਾ ਤੁਹਾਨੂੰ ਅੰਤਰ ਵੇਖਣ ਵਿਚ ਮਦਦ ਕਰੇਗੀ।
ਇੱਕ ਚੰਗਾ ਚਰਚ “ਮਸੀਹ ਦੇ ਪਰਿਵਾਰ” ਦੇ ਤੌਰ ਤੇ ਵਿਹਾਰ ਕਰੇਗਾ; ਈਸਾਈ ਇਕ ਦੂਜੇ ਦੀ ਮਦਦ ਕਰਦੇ ਹਨ ਕਿ ਉਹ ਪਰਮੇਸ਼ਰ ਦੀ ਵਡਿਆਈ ਕਰਨ, ਆਪਣੇ ਵਿਸ਼ਵਾਸ ਵਿੱਚ ਵਾਧਾ ਕਰਨ, ਦੂਜਿਆਂ ਨੂੰ ਪਰਮਾਤਮਾ ਦਾ ਸੰਦੇਸ਼ ਸਾਂਝਾ ਕਰਨ। ਈਸਾਈ ਯਿਸ਼ੂ ਵਰਗੇ ਬਣਨ ਲਈ ਇਕ-ਦੂਜੇ ਨਾਲ ਪਿਆਰ ਜਾਹਿਰ ਕਰਨਗੇ ਅਤੇ ਇਕ-ਦੂਜੇ ਦੀ ਮਦਦ ਕਰਨਗੇ।
ਲਿੰਕ ਅਤੇ ਹੋਰ ਜਾਣਕਾਰੀ ਉੱਤੇ ਵਾਪਸ ਜਾਓ